ਬਾਬਾ ਬੁੱਲੇ ਸ਼ਾਹ-ਕਲਾਮ
ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪੜ੍ਹ ਆਈਏਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏ
ਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪੜ੍ਹ ਆਈਏ
ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏ
ਪੜ੍ਹ ਪੜ੍ਹ ਆਲਮ ਫਾਜ਼ਿਲ ਹੋਇਆਂ,ਕਦੇ ਆਪਣੇ ਆਪ ਨੂੰ ਪੜ੍ਹਿਆ ਈ ਨਈਂ
ਜਾ-ਜਾ ਵੜਦਾ ਮੰਦਰ-ਮਸੀਤੀਂ ,ਕਦੇ ਆਪਣੇ ਅੰਦਰ ਵੜਿਆ ਈ ਨਈਂ
ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ,ਕਦੇ ਨਫ਼ਸ ਆਪਣੇ ਨਾਲ ਲੜਿਆ ਈ ਨਈਂ
ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫੜਦਾ ,ਜਿਹੜਾ ਘਰ ਬੈਠਾ ਉਹਨੂੰ ਫੜਿਆ ਈ ਨਈਂ


